| Class 9 | PHYSICS |
| Chapter | ਗੁਰੂਤਾ-ਆਕਰਸ਼ਣ |
| PSEB (PUNJABI MEDIUM) | Exercise |
| Number Of Questions | 20 |
| Academic Year | 2023-24 |
ਦੋ ਵਸਤੂਆਂ ਵਿਚਕਾਰ ਦੂਰਾ ਅੱਧੀ ਕਰ ਦਿੱਤੀ ਜਾਵੇ ਤਾਂ ਉਹਨਾਂ ਵਿੱਚ ਗੁਰੂਤਾ-ਆਕਰਸ਼ਣ ਬਲ ਕਿਵੇਂ ਬਦਲਦਾ ਹੈ ?
ਸਾਰੀਆਂ ਵਸਤੂਆਂ ਤੇ ਗੁਰੂਤਾ-ਆਕਰਸ਼ਣ ਬਲ ਉਨ੍ਹਾਂ ਦੇ ਪੁੰਜਾਂ ਦੇ ਅਨੁਪਾਤੀ ਹੁੰਦਾ ਹੈ। ਫਿਰ ਵੀ ਭਾਰੀ ਵਸਤੂ, ਹਲਕੀ ਵਸਤੂ ਨਾਲੋਂ ਤੇਜ਼ ਗਤੀ ਨਾਲ ਹੇਠਾਂ ਨੂੰ ਨਹੀ ਡਿੱਗਦੀ । ਕਿਉਂ ?
ਧਰਤੀ ਦੀ ਸਤ੍ਹਾ ਤੇ 1 kg ਭਾਰ ਵਾਲੀ ਵਸਤੂ ਅਤੇ ਧਰਤੀ ਵਿਚਕਾਰ ਗੁਰੂਤਾ-ਆਕਰਸ਼ਣ ਬਲ ਦਾ (ਪਰਿਮਾਣ) ਮੁੱਲ ਕੀ ਹੈ ? (ਧਰਤੀ ਦਾ ਪੁੰਜ `6xx10^24 kg` ਅਤੇ ਅਰਧ ਵਿਆਸ `6.4xx10^6 m` ਹੈ)
ਧਰਤੀ ਅਤੇ ਚੰਨ ਇੱਕ ਦੂਸਰੇ ਵੱਲ ਗੁਰੂਤਾ-ਆਕਰਸ਼ਣ ਬਲ ਕਰਕੇ ਆਕਰਸ਼ਿਤ ਹੁੰਦੇ ਹਨ। ਕੀ ਧਰਤੀ ਜਿੰਨੇ ਬਲ ਨਾਲ ਚੰਨ ਨੂੰ ਆਕਰਸ਼ਿਤ ਕਰਦੀ ਹੈ? ਚੰਨ ਉਸੇ ਬਲ, ਉਸ ਤੋਂ ਵੱਧ ਬਲ ਜਾਂ ਉਸ ਤੋਂ ਘੱਟ ਬਲ ਨਾਲ ਧਰਤੀ ਨੂੰ ਆਕਰਸ਼ਿਤ ਕਰਦਾ ਹੈ ? ਕਿਉਂ ?
ਜੇਕਰ ਚੰਨ ਧਰਤੀ ਨੂੰ ਆਕਰਸ਼ਿਤ ਕਰਦਾ ਹੇ ਤਾਂ ਧਰਤੀ ਚੰਨ ਵੱਲ ਗਤੀ ਕਿਉਂ ਨਹੀਂ ਕਰਦੀ ?
ਦੋ ਵਸਤੂਆਂ ਵਿਚਕਾਰ ਲੱਗਣ ਵਾਲਾ ਗੁਰੂਤਾ-ਆਕਰਸ਼ਣ ਬਲ ਕਿਵੇਂ ਬਦਲਦਾ ਹੈ ਜਦੋਂ - ਇੱਕ ਵਸਤੂ ਦਾ ਪੁੰਜ ਦੁੱਗਣਾ ਕਰ ਦਿੱਤਾ ਜਾਵੇ ?
ਦੋ ਵਸਤੂਆਂ ਵਿਚਕਾਰ ਲੱਗਣ ਵਾਲਾ ਗੁਰੂਤਾ-ਆਕਰਸ਼ਣ ਬਲ ਕਿਵੇਂ ਬਦਲਦਾ ਹੈ ਜਦੋਂ - ਵਸਤੂਆਂ ਵਿਚਕਾਰ ਦੂਰੀ ਦੁੱਗਣੀ ਅਤੇ ਤਿੱਗਣੀ ਕਰ ਦਿੱਤੀ ਜਾਵੇ ?
ਦੋ ਵਸਤੂਆਂ ਵਿਚਕਾਰ ਲੱਗਣ ਵਾਲਾ ਗੁਰੂਤਾ-ਆਕਰਸ਼ਣ ਬਲ ਕਿਵੇਂ ਬਦਲਦਾ ਹੈ ਜਦੋਂ - ਦੋਨੋਂ ਵਸਤੂਆਂ ਦਾ ਪੁੰਜ ਦੁੱਗਣਾ ਕਰ ਦਿੱਤਾ ਜਾਵੇ ?
ਸਰਵ ਵਿਆਪੀ ਗੁਰੂਤਾ-ਆਕਰਸ਼ਣ ਦੇ ਨਿਯਮ ਦਾ ਕੀ ਮਹੱਤਵ ਹੈ ?
ਸੁਤੰਤਰ ਡਿੱਗਣ ਦਾ ਪ੍ਰਵੇਗ ਕੀ ਹੈ ?
ਧਰਤੀ ਅਤੇ ਵਸਤੂ ਵਿਚਕਾਰ ਲੱਗਣ ਵਾਲੇ ਗੁਰੂਤਾ-ਆਕਰਸ਼ਣ ਦੇ ਨਿਯਮ ਦਾ ਕੀ ਮਹੱਤਵ ਹੈ ?
ਇੱਕ ਕਾਗਜ਼ ਦੀ ਸ਼ੀਟ, ਉਨੇ ਹੀ ਕਾਗਜ਼ ਨੂੰ ਮਰੋੜ ਕੇ ਬਣਾਈ ਗਈ ਗੇਂਦ ਨਾਲੋਂ ਹੌਲੀ ਕਿਉਂ ਡਿੱਗਦੀ ਹੈ ?
ਇੱਕ ਗੇਂਦ ਨੂੰ 49m/s ਵੇਗ ਨਾਲ ਸਿੱਧਾ ਉੱਪਰ ਵੱਲ ਸੁੱਟਿਆ ਜਾਂਦਾ ਹੈ। ਪਤਾ ਕਰੋ : ਵੱਧ ਤੋਂ ਵੱਧ ਉੱਚਾਈ ਜਿੱਥੇ ਤੱਕ ਗੇਂਦ ਪਹੁੰਚਦੀ ਹੈ।
ਇੱਕ ਗੇਂਦ ਨੂੰ 49m/s ਵੇਗ ਨਾਲ ਸਿੱਧਾ ਉੱਪਰ ਵੱਲ ਸੁੱਟਿਆ ਜਾਂਦਾ ਹੈ। ਪਤਾ ਕਰੋ : ਧਰਤੀ ਦੀ ਸਤ੍ਹਾਂ ਤੱਕ ਵਾਪਸ ਆਉਣ ਵਿੱਚ ਲੱਗਾ ਕੁੱਲ ਸਮਾਂ ।
ਇੱਕ ਪੱਥਰ ਨੂੰ 19.6m ਉੱਚੀ ਮੀਨਾਰ ਦੇ ਸ਼ਿਖਰ ਤੋਂ ਸੁੱਟਿਆ ਜਾਂਦਾ ਹੈ। ਧਰਤੀ ਦੀ ਸਤ੍ਹਾਂ ਤੇ ਪਹੁੰਚਣ ਤੋਂ ਪਹਿਲਾਂ ਇਸਦਾ ਅੰਤਿਮ ਵੇਗ ਪਤਾ ਕਰੋ।
ਧਰਤੀ ਅਤੇ ਸੂਰਜ ਵਿਚਕਾਰ ਗੁਰੂਤਾ-ਆਕਰਸ਼ਣ ਦਾ ਬਲ ਪਤਾ ਕਰੋ। ਦਿੱਤਾ ਹੈ-ਧਰਤੀ ਦਾ ਪੁੰਜ `=6XX10^24kg` ਸੂਰਜ ਦਾ ਪੁੰਜ `2xx10^30kg` ਦੋਨਾਂ ਵਿਚਕਾਰ ਔਸਤ ਦੂਰੀ `=1.5XX10^11m` ।
ਇੱਕ ਪੱਥਰ 100m ਉੱਚੀ ਮੀਨਾਰ ਦੀ ਛੱਤ ਤੋਂ ਥੱਲੇ ਸੁੱਟਿਆ ਜਾਂਦਾ ਹੈ ਅਤੇ ਉਸੀ ਸਮੇਂ ਦੂਸਰਾ ਪੱਥਰ 25m/s ਵੇਗ ਨਾਲ ਸਿੱਧਾ ਉੱਪਰ ਵੱਲ ਸੁੱਟਿਆ ਜਾਂਦਾ ਹੈ। ਪਤਾ ਕਰੋ ਦੋਨੋਂ ਪੱਥਰ ਕਦੋਂ ਅਤੇ ਕਿੱਥੇ ਮਿਲਣਗੇ ?
ਸਿੱਧੀ ਉੱਪਰ ਵੱਲ਼ ਸੁੱਟੀ ਗਈ ਗੇਂਦ 6s ਬਾਅਦ ਸੁੱਟਣ ਵਾਲੇ ਕੋਲ ਵਾਪਸ ਆ ਜਾਂਦੀ ਹੈ ਪਤਾ ਕਰੋ- ਗੇਂਦ ਕਿਸ ਵੇਗ ਨਾਲ ਉੱਪਰ ਵੱਲ ਸੁੱਟੀ ਗਈ ?
ਸਿੱਧੀ ਉੱਪਰ ਵੱਲ਼ ਸੁੱਟੀ ਗਈ ਗੇਂਦ 6s ਬਾਅਦ ਸੁੱਟਣ ਵਾਲੇ ਕੋਲ ਵਾਪਸ ਆ ਜਾਂਦੀ ਹੈ ਪਤਾ ਕਰੋ- ਗੇਂਦ ਵੱਧ ਤੋਂ ਵੱਧ ਕਿੰਨੀ ਉੱਚੀ ਜਾਂਦੀ ਹੈ ?
ਸਿੱਧੀ ਉੱਪਰ ਵੱਲ਼ ਸੁੱਟੀ ਗਈ ਗੇਂਦ 6s ਬਾਅਦ ਸੁੱਟਣ ਵਾਲੇ ਕੋਲ ਵਾਪਸ ਆ ਜਾਂਦੀ ਹੈ ਪਤਾ ਕਰੋ- 4s ਬਾਅਦ ਗੇਂਦ ਦੀ ਸਥਿਤੀ ।
Exercise questions and complete solutions for chapter ਗੁਰੂਤਾ-ਆਕਰਸ਼ਣ of PSEB (PUNJABI MEDIUM) of Class 9